blog-articals

ਆਈ ਵੀ ਐਫ ਕਿੰਨੇ ਪ੍ਰਕਾਰ ਦਾ ਹੁੰਦਾ ਹੈ?

ਆਈ ਵੀ ਐਫ ਬਹੁਤ ਪ੍ਰਕਾਰ ਦਾ ਹੁੰਦਾ ਹੈ।

  • ਆਈ ਵੀ ਐਫ ਸੈਲਫ
  • ਆਈ ਵੀ ਐਫ ਵੀਦ ਦੋਨਰ ਏਗ
  • ਆਈ ਵੀ ਐਫ ਵੀਦ ਦੋਨਰ ਸਿਮਨ
  • ਆਈ ਵੀ ਐਫ ਵੀਦ ਟੇਸਾ ਔਰ ਇਕਸੀ
  • ਡੀਐਫਇਟੀ

ਆਈ ਵੀ ਐਫ ਸੈਲਫ ਉਸ ਨੂੰ ਕਿਹਾ ਜਾਂਦਾ ਹੈ ਜਿਸ ਵਿੱਚ ਮਰੀਜ਼ ਦੇ ਹੀ ਅੰਡੇ ਅਤੇ ਸ਼ੁਕਰਾਣੂ ਲੈ ਕੇ ਭਰੂਣ  ਤਿਆਰ ਕਰਕੇ ਉਨ੍ਹਾਂ ਦੀ ਬੱਚੇਦਾਨੀ ਵਿੱਚ ਰੱਖਿਆ ਜਾਵੇ। ਇਸ ਨੂੰ ਕਰਨ ਦੇ ਕਈ ਕਾਰਨ ਹਨ ਜਿਵੇਂ ਕਿ ਟਿਊਬਾਂ ਦਾ ਬੰਦ ਹੋਣਾ , ਬੱਚੇਦਾਨੀ ਦਾ ਕਮਜ਼ੋਰ ਹੋਣਾ, ਬੱਚੇ ਦਾਨੀ ਦਾ ਛੋਟਾ ਹੋਣਾ ਯਾਂ ਫਿਰ ਸ਼ੁਕਰਾਣੂਆਂ ਦੀ ਕਮੀ ਹੋਣਾ ।

ਪਰ ਅੱਜ ਕੱਲ ਦੇ ਰਹਿਣ-ਸਹਿਣ ਦੇ ਤੌਰ-ਤਰੀਕੇ ਵਿੱਚ ਮਨੁੱਖੀ ਪਰਿਵ ਰਤਨ ਨੂੰ ਦੇਖੀਏ ਤਾਂ ਲੋਕਾਂ ਦਾ ਜੋ ਵੱਡੀ ਉਮਰ ਵਿੱਚ ਵਿਆਹ ਕਰਵਾਉਣਾ, ਪਰਿਵਾਰਿਕ ਚਿੰਤਾਵਾਂ, ਜਾਂ ਫਿਰ ਖਾਣ-ਪਾਨ ਵਿਚ ਬਦਲਾਵ ਅਤੇ ਉਮਰ ਦਾ ਵਾਧਾ ਹੋਣਾ। ਇਹ ਹੀ ਸਭ ਤੋਂ ਵੱਡੇ ਕਾਰਨ ਹਨ ਕਿ ਇਕ ਔਰਤ ਵਿਚ ਅੰਡਿਆ ਦੀ ਕਮੀ ਹੋਣਾ ਜਾਂ ਫਿਰ ਬਿਲਕੁਲ ਹੀ ਅੰਡੇਦਾਣਿਆਂ ਵਿਚ ਅੰਡਿਆਂ ਦਾ ਖਤਮ ਹੋਣਾ। ਇਸ ਤਰ੍ਹਾਂ ਦੇ ਮਰੀਜ਼ ਦੇ ਕੇਸ ਨੂੰ ਦੇਖਦੇ ਹੋਏ ਡਾਕਟਰ ਦੁਆਰਾ  ਏਗ ਬੈਂਕ ਵਿੱਚੋ ਅੰਡੇ ਜਾਂ ਫਿਰ ਡੋਨਰ ਵੱਲੋਂ ਲੈ ਕੇ ਆਈ ਵੀ ਐਫ ਕਰਨ ਦੀ ਸਲਾਹ ਦਿੰਦੇ ਹਨ, ਇਸੇ ਨੂੰ ਹੀ ਆਈ ਵੀ ਐਫ ਵੀਦ ਦੋਨਰ ਏਗ ਕਿਹਾ ਜਾਂਦਾ ਹੈ।

ਇਸ ਦੇ ਨਾਲ ਅਗਰ ਮਰੀਜ਼ ਦੇ ਸ਼ੁਕਰਾਣੂਆਂ ਦੀ ਗੱਲ ਕਰੀਏ ਤਾਂ ਸ਼ੁਕਰਾਣੂਆਂ ਦਾ ਘੱਟ ਹੋਣਾ ਯਾਂ ਫਿਰ ਬਿਲਕੁਲ ਹੀ ਖ਼ਤਮ ਹੋਣਾ। ਇਸ ਦੇ ਕਈ ਕਾਰਨ ਹਨ ਜਿਵੇਂ ਕਿ ਸ਼ਾਰੀਰਿਕ ਦਿਕਤ ਆਣਾ ਜਿਵੇਂ ਕਿ ਨਾੜ੍ਹੀਆਂ ਦਾ ਬੰਦ ਹੋਣਾ, ਹਾਰਮੋਨ ਦੀ ਕਮੀ ਕਾਰਨ ਸ਼ੁਕਰਾਣੂਆਂ ਦਾ ਨਾ ਬਣਨਾ । ਦੂਸਰਾ ਜ਼ਿਆਦਾ ਮਾਤਰਾ ਵਿਚ ਸ਼ਰਾਬ ਪੀਣਾ, ਸਿਗਰੇਟ ਪੀਣਾ ਜਾਂ ਫਿਰ ਹੋਰ ਕਿਸੇ ਵੀ ਤਰ੍ਹਾਂ ਦੇ ਨਸ਼ੇ ਕਰਨਾ । ਇਸੇ ਤਰਾਂ ਦੇ ਮਰੀਜ਼ ਨੂੰ ਸ਼ੁਕਰਾਨੂੰ ਡੋਨਰ ਬੈਂਕ ਵਿੱਚੋ ਯਾ ਫਿਰ ਅੰਡਕੋਸ਼ ਵਿੱਚੋਂ ਲਾ ਕੇ ਆਈਵੀਐਫ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਇਸੇ ਤਰਾਂ ਦੇ ਆਈਵੀਐਫ ਨੂੰ ਆਈ ਵੀ ਐਫ ਵੀਦ ਦੋਨਰ ਸਿਮਨ ਯਾ ਫਿਰ ਆਈ ਵੀ ਐਫ ਵੀਦ ਟੇਸਾ ਔਰ ਇਕਸੀ ਕਿਹਾ ਜਾਂਦਾ ਹੈ।

ਇਹਨਾਂ ਸਭ ਉਪਰਾਂਤ ਕਾਰਨਾਂ ਕਾਰਨ ਜੋੜੇ ਵਿਚ ਅੰਡੇ ਅਤੇ ਸ਼ੁਕਰਾਣੂ  ਦੋਨਾਂ ਦੀ ਘਾਟ ਹੋਵੇ ਤੇ ਉਸ ਨੂੰ ਭਰੂਣ ਦੋਨਰ ਬੈਂਕ ਵਿੱਚੋਂ ਲੈਣ ਦੀ ਸਲਾਹ ਦਿੱਤੀ ਜਾਂਦੀ ਹੈ ਜਿਸ ਨੂੰ ਡੀਐਫਇਟੀ ਕਿਹਾ ਜਾਂਦਾ ਹੈ।ਇਸ ਤਰ੍ਹਾਂ ਦੇ ਆਈ ਵੀ ਐਫ ਵਿਚ ਮਰੀਜ਼ ਦੇ ਬਲੱਡ ਗਰੁੱਪ, ਲੰਬਾਈ, ਭਾਰ, ਚਮੜੀ ਦਾ ਰੰਗ ਅਤੇ ਹੋਰ ਵੀ ਬਹੁਤ ਕੁਝ ਮਿਲਾ ਕੇ ਭਰੂਣ ਡੋਨਰ ਬੈਂਕ ਵਿੱਚ ਲਿਆ ਜਾਂਦਾ ਹੈ। ਇਹ ਭਰੂਣ ਮਰੀਜ਼ ਦੀ ਬੱਚੇਦਾਨੀ ਵਿੱਚ ਰੱਖ ਦਿੱਤਾ ਜਾਂਦਾ ਹੈ।

You May Also Like